Punjabi Bujartan Images 2021,Punjabi Bujartan Photos 2021,Punjabi Bujartan Pics 2021,Punjabi Bujartan Page 2021,Punjabi Bujartan Collection 2021,Punjab,Punjab Culture 2021,Punjabi Phelian,Punjabi Phelian Images

Punjabi Bujartan – Punjabi Phelia – (ਪੰਜਾਬੀ ਬੁਝਾਰਤਾਂ) ਅਤੇ ਓਹਨਾ ਦੇ ਜਵਾਬ

ਪੰਜਾਬੀ ਬੁਝਾਰਤਾਂ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਹੀ ਅਨਿੱਖੜਵਾਂ ਅੰਗ ਸੀ ਪਰ ਅੱਜ ਕੱਲ੍ਹ ਇਹ ਹੌਲੀ ਹੌਲੀ ਖ਼ਤਮ ਹੋ ਰਹੀਆਂ ਨੇ ਟੀਵੀ , ਮੋਬਾਈਲ ਫੋਨ ਕਰਕੇ ਬੱਚੇ ਅੱਜ ਕੱਲ੍ਹ ਫੋਨ ਤੇ tv ਵਿੱਚ ਹੀ ਵਿਅਸਤ ਹੋ ਕੇ ਰਹਿ ਗਏ ਹਨ
ਪਹਿਲਾਂ ਬੱਚੇ ਰਾਤ ਨੂੰ ਆਪਣੀ ਮਾਂ ਦਾਦੀ ਨਾਨੀ ਤੋਂ ਕਹਾਣੀਆਂ ਸੁਣਦੇ ਸੀ, ਬੁਝਾਰਤਾਂ ਸੁਣਦੇ ਸੀ, ਉਨ੍ਹਾਂ ਨੂੰ ਬੁਝਦੇ ਸੀ , ਪਰ ਅੱਜਕਲ ਇਹ ਥਾਂ ਟੀ ਵੀ ਦੇ ਪ੍ਰੋਗਰਾਮਾਂ ਤੇ ਮੋਬਾਈਲ ਫੋਨ ਦੀਆਂ ਗੇਮਾਂ ਨੇ ਲੈ ਲਈ ਹੈ । ਇੱਕ ਛੋਟੀ ਦੀ ਕੋਸ਼ਿਸ਼ ਹੈ ਉਸ ਚੀਜ਼ ਨੂੰ ਦੁਬਾਰਾ ਤੋਂ ਯਾਦ ਕਰਨ ਲਈ, ਆਪਣੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਦੀ ,ਆਪਣੇ ਬੱਚਿਆਂ ਨੂੰ ਇਹ ਬੁਝਾਰਤਾਂ ਸੁਣਾਇਓ ਤੇ ਦੇਖਿਓ ਕਿ ਉਹ ਬੁੱਝ ਪਾਉਦੇ ਹਨ ਕਿ ਨਹੀਂ ।

ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ‘ਪੰਜਾਬੀ ਬੁਝਾਰਤਾਂ’ ਬਾਰੇ ਗੱਲ ਬਾਤ ਕਰਾਂਗੇ,ਪਿਛਲੇ ਸਮਿਆਂ ਚ ਟੀ.ਵੀ.,ਕੰਪਿਊਟਰ, ਫੋਨ ਤਾਂ ਹੁੰਦੇ ਨਹੀਂ ਸਨ,ਓਹਨਾ ਸਮਿਆਂ ਚ ਦਿਲਪ੍ਰਚਾਵਾ ਕਰਨ ਲਈ ਲੋਕ ਆਪ ਹੀ ਹੁੰਦੇ ਸਨ,ਅੱਜ ਇਸ ਪੋਸਟ ਚ ਬੁਜਾਰਤਾ ਪਾ ਰਹੇ ਆ ਦੇਖਦੇ ਆ ਕੌਣ ਕੌਣ ਬੁਝਦਾ ਹੈ , ਓਹਨਾ ਦੇ ਜਵਾਬ ਅਗਲੀ ਪੋਸਟ ਵਿਚ ਸ਼ੇਅਰ ਕਰਾਂਗੇ, ਬੁਝਾਰਤਾਂ ਰਾਤ ਨੂੰ ਹੀ ਪੁੱਛਿਓ ਨਹੀਂ ਤਾਂ ਕਹਿੰਦੇ ਹੁੰਦੇ ਆ ਕੇ ਮਾਮਿਆਂ ਨੂੰ ਰਾਸਤਾ ਭੁੱਲ ਜਾਂਦਾ ਘਰ ਦਾ

ਅਸੀਂ ਆਪਣੇ ਸਰੋਤਿਆਂ ਲਈ ਕੁੱਜ ਸਮਾਂ ਪਹਿਲਾ ਬੁਝਾਰਤਾਂ ਪਾਈਆ ਸਨ, ਉਹ ਤੁਸੀਂ ਇਸ ਲਿੰਕ ਤੇ ਕਲਿੱਕ ਕਰ ਕੇ ਪੜ ਸਕਦੇ ਹੋ (ਪੰਜਾਬੀ ਬੁਝਾਰਤਾਂ) , ਅੱਜ ਅਸੀਂ ਉਸ ਪੋਸਟ ਬੁਜਰਤਾ ਦੇ ਜਵਾਬ ਇੱਥੇ ਦੇਣ ਲੱਗੇ ਆ ।

1. ਬੁਝਾਰਤ – ਚਿਟਾ ਹਾਂ ਪਰ ਦੁਧ ਨਹੀ,ਗਜਦਾ ਹਾਂ ਪਰ ਰੱਬ ਨਹੀ, ਵਲ ਖਾਂਦਾ ਹਾਂ ਪਰ ਸੱਪ ਨਹੀ

ਬੁਝਾਰਤ ਦਾ ਜਵਾਬ – ਪਾਣੀ ਜਾਂ ਸੰਖ

2. ਬੁਝਾਰਤ – ਕਾਲਾ ਸੀ ਕਲਿੱਤ੍ਰ ਸੀ ,ਕਾਲੇ ਪੇਓ ਦਾ ਪੁੱਤਰ ਸੀ,ਸਿਰ ਦੇ ਵਾਲ ਚਰਦਾ ਸੀ,ਭੱਜ ਗੁਥਲੀ ਵਿੱਚ ਵੜਦਾ ਸੀ

ਬੁਝਾਰਤ ਦਾ ਜਵਾਬ – ਅੱਖ ਵਿੱਚਲੀ ਪੁੱਤਲੀ

3. ਬੁਝਾਰਤ – ਸੋਲ਼ਾਂ ਧੀਆਂ,ਚਾਰ ਜੁਆਈ

ਬੁਝਾਰਤ ਦਾ ਜਵਾਬ – ਉਂਗਲਾਂ ਤੇ ਅੰਗੂਠੇ

4. ਬੁਝਾਰਤ – ਸਭ ਤੋਂ ਪਹਿਲਾਂ ਮੈਂ ਜੰਮਿਆ,ਫੇਰ ਮੇਰਾ ਭਾਈ,ਖਿੱਚ ਧੂ ਕੇ ਬਾਪੂ ਜੰਮਿਆ,ਪਿਛੋਂ ਸਾਡੀ ਮਾਈ

ਬੁਝਾਰਤ ਦਾ ਜਵਾਬ – ਦੁੱਧ, ਦਹੀਂ, ਮੱਖਣ ਤੇ ਲੱਸੀ

5. ਬੁਝਾਰਤ – ਕੌਲ ਫੁੱਲ ਕੌਲ ਫੁੱਲ,ਫੁੱਲ ਦਾ ਹਜਾਰ ਮੁੱਲ ਕਿਸੇ ਕੋਲ ਅੱਧਾ,ਕਿਸੇ ਕੋਲ ਸਾਰਾ ਕਿਸੇ ਕੋਲ ਹੈ ਨੀਂ ਵਿਚਾਰਾ

ਬੁਝਾਰਤ ਦਾ ਜਵਾਬ – ਨਿਗ੍ਹਾ / ਮਾਂ-ਪਿਓ

6. ਬੁਝਾਰਤ – ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀਂ ਜਾਂਦੇ ਨੈ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ?

ਬੁਝਾਰਤ ਦਾ ਜਵਾਬ – ਰੇਲ ਗੱਡੀ ਦੇ ਡੱਬੇ

7. ਬੁਝਾਰਤ – ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁਦਗੁਦਾ ਪਠਾਣ

ਬੁਝਾਰਤ ਦਾ ਜਵਾਬ – ਚੁੱਲਾ,ਤਵਾ ਤੇ ਰੋਟੀ

8. ਬੁਝਾਰਤ – ਅੱਗਿਉਂ ਨੀਵਾਂ ਪਿੱਛਿਉਂ ਉੱਚਾ ਘਰ-ਘਰ ਫਿਰੇ ਹਰਾਮੀ ਲੁੱਚਾ

ਬੁਝਾਰਤ ਦਾ ਜਵਾਬ – ਛੱਜ

9. ਬੁਝਾਰਤ – ਨਿੱਕੀ ਜਿਹੀ ਪਿੱਦਣੀ ਪਿੱਦ-ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਕੱਠੀ ਕਰਦੀ

ਬੁਝਾਰਤ ਦਾ ਜਵਾਬ – ਬਹੁਕਰ/ਝਾੜੂ

10. ਬੁਝਾਰਤ – ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤਾਂ ਖੁਲ੍ਹ ਜਾਂਦਾ

ਬੁਝਾਰਤ ਦਾ ਜਵਾਬ – ਬੰਦ ਤੇ ਖੁੱਲਾ ਮੂੰਹ

11 . ਬੁਝਾਰਤ – ਲੱਗ-ਲੱਗ ਕਹੇ ਨਾ ਲੱਗਦੇ ਬਿਨ ਆਖੇ ਲੱਗ ਜਾਂਦੇ ਮਾਮੇ ਨੂੰ ਲੱਗਦੇ ਤਾਏ ਨੂੰ ਨਹੀਂ ਲੱਗਦੇ

ਬੁਝਾਰਤ ਦਾ ਜਵਾਬ – ਬੁੱਲ

12. ਬੁਝਾਰਤ – ਦੋ ਗਲ਼ੀਆਂ ਇੱਕ ਬਜ਼ਾਰ ਵਿੱਚੋਂ ਨਿਕਲ਼ਿਆ ਠਾਣੇਦਾਰ ਚੁੱਕ ਕੇ ਮਾਰੋ ਕੰਦ ਦੇ ਨਾਲ਼

ਬੁਝਾਰਤ ਦਾ ਜਵਾਬ – ਵਗਿਆ ਨੱਕ /ਸੀਂਢ

13. ਬੁਝਾਰਤ. ਆਈ ਗੁਲਾਬੋ , ਗਈ ਗੁਲਾਬੋ, ਪਾਣੀ ਨਾਲੋਂ ਪਤਲੀ, ਪਤਾਸੇ ਨਾਲੋਂ ਮਿੱਠੀ

ਬੁਝਾਰਤ ਦਾ ਜਵਾਬ –

Punjabi Bujartan – ਟੀ.ਵੀ , ਫੋਨ ਤੋਂ ਬਾਹਰ ਨਿਕਲ ਕੇ ਆਪਣੇ ਬੱਚਿਆਂ ਭੈਣ ਭਰਾਵਾਂ ਨਾਲ time ਸਪੇੰਡ ਕਰੋ ਤੇ ਬੁਜਾਰਤਾ ਪੁੱਛੋਂ ਤਾਂ ਕੇ ਆਉਣ ਵਾਲੀਆਂ ਪੀੜੀਆਂ ਤੱਕ ਇਹ ਸਭ ਪਹੁੰਚ ਸਕਣ.

Punjabi,Bujhartan,Punjabi,Bujhartan,Phelian,Pheliyan,ਬੁਝਾਰਤਾਂ,Punjab,Sabhyachar,ਸੱਭਿਆਚਾਰ,ਪੰਜਾਬ,ਪਹੇਲੀਆਂ,ਪੰਜਾਬੀ,Bujartan,Punjabi Bujartan,Jankari,Punjabi Bujartan,Punjabi Phelia,Punjabi Paheliyan in Punjabi Language,Paheliyan in Punjabi With Answer 2021,Punjabi Puzzle Question,Funny Punjabi Paheliyan With Answer,Funny Riddles In Punjabi With Answers,Paheliyan In Punjabi With Answer 2020,Paheliyan in Punjabi With Answer 2021,Punjabi Paheliyan Photos With Answer,Bujartan Punjabi Phelia With Answers

Punjabi Bujartan Images 2021,Punjabi Bujartan Photos 2021,Punjabi Bujartan Pics 2021,Punjabi Bujartan Page 2021,Punjabi Bujartan Collection 2021,Punjab,Punjab Culture 2021,Punjabi Phelian,Punjabi Phelian Images


Comments

Popular posts from this blog